Skip to main content
Author

ਖੂਬ ਨੇ ਇਹ ਝਾਂਜਰਾਂ ਛਣਕਣ ਲਈ,
ਪਰ ਕੋਈ ‘ਚਾ ਵੀ ਤਾਂ ਦੇ ਨੱਚਨ ਲਈ!
ਆਏ ਸਭ ਲਿਸ਼੍ਕਨ ਅਤੇ ਗਰ੍ਜਨ ਲਈ,
ਕੋਈ ਇਥੇ ਆਇਆ ਨਾ ਬਰਸਣ ਲਈ!
ਕੀ ਹੈ ਤੇਰਾ ਸ਼ਹਿਰ ਇਥੇ ਫੁਲ ਵੀ,
ਮੰਗ੍ਦੇ ਨੇ ਆਗਿਆ ਮਹਿਕਣ ਲਈ!

ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ,
ਸਿਰ੍ਫ ਖੰਜਰ ਰਿਹ ਗਿਆ ਲਿਸ਼੍ਕਨ ਲਈ!

ਕਿਓਂ ਜਗਾਵਾਂ ਸੁੱਤਿਆਂ ਲਫ਼ਜ਼ਾਂ ਨੁੰ ਮੈਂ,
ਦਿਲ ‘ਚ ਜਦ ਕੁਝ ਨਹੀਂ ਆਖਣ ਲਈ!

ਰੁੱਸ ਕੇ ਜਾਂਦੇ ਸੱਜਨਾ ਦੀ ਸ਼ਾਨ ਵੱਲ,
ਅੱਖੀਓ, ਦਿਲ ਚਾਹੀਦਾ ਦੇਖਣ ਲਈ!

ਸਾਂਭ ਕੇ ਰੱਖ ਦਰ੍ਦ ਦੀ ਇਸ ਲਾਟ ਨੁੰ,
ਚੇਤਿਆਂ ਵਿਚ ਯਾਰ ਨੁੰ ਦੇਖਣ ਲਈ!

ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ,
ਤੈਨੂ ਹਰ ਇਕ ਕੋਣ ਤੋਂ ਦੇਖਨ ਲਈ!

ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ,
ਓਸ ਨੂ ਪੂਰੀ ਤਰਾਂ ਸਮਝਣ ਲਈ!

ਵਿਛਡ਼ਨਾ ਚਾਹੁੰਦਾ ਹਾਂ ਤੇਥੋਂ ਹੁਣ,
ਅਰ੍ਥ ਆਪਣੀ ਹੋਂਦ ਦੇ ਜਾਨਣ ਲਈ!

ਸੁਰਜੀਤ ਪਾਤਰ

Rate this poem
No votes yet
Reviews
No reviews yet.